History of 'Rangrete Guru Ke Bete'

History of 'Rangrete Guru Ke Bete' real sikhism history

ਸ੍ਰਿਸ਼ਟੀ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਟਾਨਿ ਕੋਟਿ ਪ੍ਰਣਾਮ।ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੂੰ ਕੋਟਾਨਿ ...
11/12/2025

ਸ੍ਰਿਸ਼ਟੀ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਟਾਨਿ ਕੋਟਿ ਪ੍ਰਣਾਮ।
ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੂੰ ਕੋਟਾਨਿ ਕੋਟਿ ਪ੍ਰਣਾਮ

ਸਰਸਾ ਨਦੀ ਦੇ ਕੰਢੇ ਸ਼ਹੀਦ ਹੋਣ ਵਾਲਾ ਜੀਵਨ ਸਿੰਘ ਕੌਣ ਸੀ?? ਜਾਨਣ ਲਈ ਪੂਰੀ ਪੋਸਟ ਪੜੋ👇ਅਫਵਾਹਾਂ ਤੋਂ ਬਚੋ  ਅਤੇ ਆਪਣੇ ਸੱਚੇ ਅਤੇ ਸਹੀ ਇਤਿਹਾਸ ਤ...
14/11/2025

ਸਰਸਾ ਨਦੀ ਦੇ ਕੰਢੇ ਸ਼ਹੀਦ ਹੋਣ ਵਾਲਾ ਜੀਵਨ ਸਿੰਘ ਕੌਣ ਸੀ?? ਜਾਨਣ ਲਈ ਪੂਰੀ ਪੋਸਟ ਪੜੋ👇

ਅਫਵਾਹਾਂ ਤੋਂ ਬਚੋ ਅਤੇ ਆਪਣੇ ਸੱਚੇ ਅਤੇ ਸਹੀ ਇਤਿਹਾਸ ਤੋਂ ਜਾਣੂ ਹੋਵੋ
ਸ੍ਰ: ਜਸਵੰਤ ਸਿੰਘ (ਰਟਾਇਰਡ DDPO) ਆਪਣੀ ਸਰਵਿਸ ਦੌਰਾਨ ਸਾਲ 1999 ਵਿੱਚ ਰੋਪੜ ਵਿਖ਼ੇ ਤੇਨਾਤ ਸਨ। ਉਸ ਵੇਲੇ ਵਿਰਾਸਤ-ਏ-ਖਾਲਸਾ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਸ਼ਾਮਿਲ ਨਹੀਂ ਕੀਤਾ ਗਿਆ ਸੀ। ਸ੍ਰ: ਜਸਵੰਤ ਸਿੰਘ ਜੀ 1999 ਤੋਂ ਹੀ ਸਰਕਾਰ ਨੂੰ ਇਸ ਬਾਰੇ ਧਿਆਨ ਦੇਣ ਲਈ ਲਿਖ ਰਹੇ ਹਨ ਭਾਈ ਜੈਤਾ ਜੀ ਦੀ ਸਿੱਖ ਪੰਥ ਲਈ ਬਹੁਤ ਵੱਡੀ ਕੁਰਬਾਨੀ ਹੈ, ਇਸ ਲਈ ਬਾਬਾ ਜੀਵਨ ਸਿੰਘ ਜੀ ਦਾ ਨਾਮ ਵਿਰਾਸਤ-ਏ-ਖਾਲਸਾ ਵਿੱਚ ਸ਼ਾਮਿਲ ਕੀਤਾ ਜਾਵੇ....।
ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ ਨੂੰ ਦੇਖਦੇ ਹੋਏ ਉਸ ਵੇਲੇ ਦੇ ਮੁਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਬਾਬਾ ਜੀਵਨ ਸਿੰਘ ਜੀ ਦੀ ਯਾਦਗਾਰ ਬਣਾਉਣ ਦਾ ਐਲਾਨ ਕਰ ਦਿੱਤਾ...!
2013 ਵਿੱਚ ਸਰਕਾਰ ਨੇ ਇੱਕ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਰੰਘਰੇਟਾ ਕੌਮ ਦੇ ਸ੍ਰ: ਚਰਨਜੀਤ ਸਿੰਘ ਅਟਵਾਲ (ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ), ਸ੍ਰ: ਗੁਲਜਾਰ ਸਿੰਘ ਰਾਣੀਕੇ (ਸਾਬਕਾ ਕੈਬਨਿਟ ਮੰਤਰੀ), Mr. Justice ਨਿਰਮਲ ਸਿੰਘ (ਸਾਬਕਾ ਜੱਜ ਹਾਈ ਕੋਟ) ਅਤੇ ਸ੍ਰ: ਜਸਵੰਤ ਸਿੰਘ ਇਤਿਹਾਸਕਾਰ (Ex. DDPO) ਹੋਰਾਂ ਨੂੰ ਸ਼ਾਮਿਲ ਕੀਤਾ ਗਿਆਂ, ਇਹਨਾਂ ਤੋਂ ਇਲਾਵਾ ਹੋਰ ਇਤਿਹਾਸਕਾਰ Dr. ਕ੍ਰਿਪਾਲ ਸਿੰਘ, Dr. ਇੰਦੂ ਬੱਗਾ, Dr. ਪਿਰਥੀਪਾਲ ਸਿੰਘ (Ex. Vice chancellor) Dr. ਜਗਤਾਰ ਸਿੰਘ ਗਰੇਵਾਲ, Dr. ਜਸਪਾਲ ਸਿੰਘ (Ex. Vice chancellor P. U.), ਜਥੇਦਾਰ ਅਵਤਾਰ ਸਿੰਘ ਮੱਕੜ (ਸਾਬਕਾ ਪ੍ਰਧਾਨ SGPC ) ਸ੍ਰ: ਸੋਹਣ ਸਿੰਘ ਠੰਡਲ (ਸਾਬਕਾ ਕੈਬਨਿਟ ਮੰਤਰੀ ), ਸ੍ਰ: ਐਸ ਐਸ ਚੰਨੀ ( IAS ) ਆਦਿ ਸ਼ਾਮਿਲ ਸਨ...।
ਮੁਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਇਤਿਹਾਸਕਾਰਾਂ ਵਲੋਂ Concept Paper ਪੇਸ਼ ਕੀਤਾ ਗਿਆ..। ਸ੍ਰ: ਜਸਵੰਤ ਸਿੰਘ ਹੋਰਾਂ ਦੀ ਪੰਜਾਬ ਸਰਕਾਰ ਨਾਲ ਇਹ ਪਹਿਲੀ ਮੀਟਿੰਗ ਸੀ.। ਮੀਟਿੰਗ ਵਿੱਚ Concept Paper ਤੇ ਵਿਚਾਰ ਕੀਤਾ ਗਿਆ ਇਸ ਵਿੱਚ ਕੁੱਛ ਕਮੀਆਂ ਸਨ। ਤੱਥਾਂ ਨੂੰ ਦਰੁਸਤ ਕਰਨ ਲਈ ਉਸ ਵੇਲੇ ਸਾਰੇ ਇਤਿਹਾਸਕਾਰਾਂ ਨੂੰ ਸ੍ਰ: ਜਸਵੰਤ ਸਿੰਘ ਜੀ ਵਲੋਂ ਪੁਸਤਕ "ਗੁਰੂ ਕੇ ਬੇਟੇ" ਅਤੇ ਪੁਸਤਕ "ਸ਼ਹੀਦ ਬਾਬਾ ਜੀਵਨ ਸਿੰਘ ਜੀ" ਦਿੱਤੀਆਂ ਗਈਆਂ....।
ਇਸ ਤੋਂ ਬਾਅਦ ਸ੍ਰ: ਜਸਵੰਤ ਸਿੰਘ ਜੀ ਵਲੋਂ ਦਿੱਤੇ ਇਤਿਹਾਸਿਕ ਤੱਥਾਂ ਤੇ ਵਿਚਾਰ ਕਰਨ ਲਈ ਸ੍ਰ: ਚਰਨਜੀਤ ਸਿੰਘ ਅਟਵਾਲ ਦੀ ਪ੍ਰਧਾਨਗੀ ਹੇਠ ਇੱਕ ਸਬ: ਕਮੇਟੀ ਬਣਾਈ ਗਈ। ਜਿਸ ਵਿੱਚ ਸ੍ਰ: ਕ੍ਰਿਪਾਲ ਸਿੰਘ ਬਡੁੰਗਾਰ (ਸਾਬਕਾ ਪ੍ਰਧਾਨ SGPC ) Mr. Justice ਸ੍ਰ: ਨਿਰਮਲ ਸਿੰਘ, ਸ੍ਰ: ਜਸਵੰਤ ਸਿੰਘ ਇਤਿਹਾਸਕਾਰ ਹੋਰਾਂ ਨੂੰ ਦੁਬਾਰਾ ਇਤਿਹਾਸਿਕ ਤੱਥਾਂ ਦੇ ਅਧਾਰ ਤੇ ਨਿਜੁਕਤ ਕੀਤਾ ਗਿਆ...... ਇਹਨਾਂ ਨੇ ਆਪਣੀ ਰਿਪੋਰਟ ਮੁਖ ਮੰਤਰੀ ਸਾਹਿਬ ਨੂੰ ਪੇਸ਼ ਕੀਤੀ.... ਉਹ ਰਿਪੋਰਟ ਮੁਖ ਮੰਤਰੀ ਸਾਹਿਬ ਵਲੋਂ ਪ੍ਰਵਾਨ ਹੋਈ.... ਜਿਸ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਸਾਰੇ ਇਤਿਹਾਸਿਕ ਤੱਥਾਂ ਤੋਂ ਇਲਾਵਾ ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ 23 ਦਸੰਬਰ 1704 ਈ:ਵੀ ਨੂੰ ਚਮਕੌਰ ਸਾਹਿਬ ਦੇ ਪਾਵਨ ਅਸਥਾਨ ਤੇ ਹੋਈ ਦਸੀ ਗਈ..।
ਹੁਣ ਕੁੱਛ ਲੋਕ ਇਹ ਅਫਵਾਹਾਂ ਫੈਲਾ ਰਹੇ ਹਨ ਕਿ ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ ਸਰਸਾ ਨਦੀ ਕੰਡੇ ਹੋਈ ਹੈ ਜੋ ਕਿ ਬਿਲਕੁਲ ਝੂਠ ਹੈ...ਇਸ ਬਾਰੇ ਸਰਕਾਰ ਦਾ ਕੋਈ ਲਿਖਤੀ ਦਸਤਾਵੇਜ ਸਾਹਮੇ ਨਹੀਂ ਆਇਆ....।
ਜਿਨ੍ਹਾਂ ਸੱਜਣਾ ਨੂੰ ਕੋਈ ਸ਼ੰਕਾ ਹੈ ਉਹ ਉਕਤ ਇਤਿਹਾਸਕਾਰਾਂ ਅਤੇ ਸਮਾਜ ਦੀਆਂ ਉੱਗੀਆਂ ਸ਼ਖ਼ਸੀਅਤਾਂ ਨਾਲ ਸੰਪਰਕ ਕਰ ਸਕਦੇ ਹਨ...।
ਸ੍ਰ: ਜਸਵੰਤ ਸਿੰਘ ਜੀ ਇਸ ਸਮੇਂ ਬਿਮਾਰ ਚੱਲ ਰਹੇ ਹਨ ਤਾਂ ਵੀ ਓਹਨਾ ਨੇ ਪੰਜਾਬ ਸਰਕਾਰ ਅਤੇ SGPC ਨੂੰ ਮਾਣਯੋਗ ਹਾਈ ਕੋਟ ਦੇ ਕੇਸਾਂ ਦਾ ਹਵਾਲਾ ਦੇਂਦੇ ਹੋਏ ਇਤਿਹਾਸਿਕ ਤੱਥਾਂ ਨੂੰ ਹਲਫੀਆ ਬਿਆਨ ਵਿੱਚ ਪੇਸ਼ ਕੀਤਾ ਹੈ...ਅਤੇ ਇਸ ਤੱਥ ਬਾਰੇ ਪੜਚੋਲ ਕੀਤੀ ਜਾ ਰਹੀ ਹੈ....20 ਦਸੰਬਰ 1704 ਈ:ਵੀ ਨੂੰ ਸਰਸਾ ਨਦੀ ਦੇ ਕੰਡੇ ਸ਼ਹੀਦ ਹੋਣ ਵਾਲੇ ਭਾਈ ਜੀਵਨ ਸਿੰਘ ਸਪੁੱਤਰ ਭਾਈ ਆਗਿਆ ਪੋਤਰਾ ਭਾਈ ਦੁੱਲਾ ਅਤੇ ਪੜ-ਪੋਤਰਾ ਭਾਈ ਸੂਰਜ ਵਾਸੀ ਦਿੱਲੀ ਸਨ...।
ਇਤਿਹਾਸ ਵਿੱਚ ਪੰਜ ਜੀਵਨ ਸਿੰਘ ਹੋਏ ਹਨ ਓਹਨਾ ਬਾਰੇ ਵੀ ਸਰਕਾਰ ਨੂੰ ਤੱਥਾਂ ਸਮੇਤ ਸੂਚਿਤ ਕਰ ਦਿੱਤਾ ਗਿਆ ਸੀ...ਦੇਖੋ ਪੁਸਤਕ "ਯਾਦਗਾਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਨੰਦਪੁਰ ਸਾਹਿਬ"...ਲੇਖਕ ਸ੍ਰ: ਜਸਵੰਤ ਸਿੰਘ ਜੀ..... 98145-75196
ਧੰਨਵਾਦ ਜੀਓ.... 🙏

ਭਾਈ ਜੈਤਾ ਜੀ 16 ਨਵੰਬਰ 1675ਈ: ਨੂੰ ਦਿੱਲੀ ਚਾਂਦਨੀ ਚੌਂਕ ਤੋਂ ਨੌਂਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਪਾਵਨ ਸੀਸ ਸ਼੍ਰੀ ਆਨੰਦਪ...
12/11/2025

ਭਾਈ ਜੈਤਾ ਜੀ 16 ਨਵੰਬਰ 1675ਈ: ਨੂੰ ਦਿੱਲੀ ਚਾਂਦਨੀ ਚੌਂਕ ਤੋਂ ਨੌਂਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਪਾਵਨ ਸੀਸ ਸ਼੍ਰੀ ਆਨੰਦਪੁਰ ਸਾਹਿਬ ਲੈ ਕੇ ਹਾਜਰ ਹੋਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਨੇ ਭਾਈ ਜੈਤਾ ਜੀ ਨੂੰ ਗਲਵੱਕੜੀ ਵਿੱਚ ਲੈ ਕੇ “ ਰਘੂਰੇਟੇ ਗੁਰੂ ਕੇ ਬੇਟੇ ”ਦਾ ਮਾਣ ਬਖਸ਼ਦੇ ਹੋਏ ਮਨ ਇੱਛਤ ਕੁਝ ਵੀ ਮੰਗਣ ਲਈ ਕਿਹਾ ਤਦੋਂ ਬਾਬਾ ਜੀ ਨੇ ਸਤਿਗੁਰਾਂ ਕੋਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨੁ ਇਸ਼ਨਾਨ ਮੰਗੇ ਸਨ। ਦਸ਼ਮੇਸ਼ ਪਿਤਾ ਜੀ ਨੇ ਬਾਬਾ ਜੀ ਦੀ ਬੇਨਤੀ ਪ੍ਰਵਾਨ ਕੀਤੀ। ਜਿਸ ਬਾਰੇ ਕਵੀ ਕੰਕਣ ਲਿਖਦੇ ਹਨ

ਮਜ੍ਹਬੀ ਊਪਰ ਸਤਿਗੁਰੂ ਐਸੀ ਕਿਰਪਾ ਕੀਨ ।
ਸ੍ਰੀ ਅੰਮ੍ਰਿਤਸਰ ਤਾਲ ਕੀ ਬਾਹੀ ਚਉਥੀ ਦੀਨ ।

ਸ੍ਰੀ ਗੁਰੂ ਜੀ ਨੇ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਸਰੋਵਰ ਦੀ ਚਉਥੀ ਬਾਹੀ ( ਚੜ੍ਹਦੇ ਪੂਰਬ ਪਾਸੇ ) ਦੀ ਸੇਵਾ ਸੰਭਾਲ ਰਘੂਰੇਟੇ ਸਿਖਾਂ ਨੂੰ ਬਖਸ਼ ਦਿੱਤੀ । ਜਦੋਂ ਬਾਬਾ ਜੀਵਨ ਸਿੰਘ ਜੀ ਘੋੜ ਸਵਾਰਾਂ ਫੌਜਾਂ ਸਮੇਤ ਸ੍ਰੀ ਦਰਬਾਰ ਸਾਹਿਬ ਦਰਸ਼ਨ ਮੇਲੇ ਕਰਨ ਆਏ ਤਾਂ ਮੌਕੇ ਤੇ ਮੌਜੂਦ ਪੁਜਾਰੀ ਦਰਬਾਰ ਸਾਹਿਬ ਦੇ ਕਿਵਾੜ ਬੰਦ ਕਰ ਭੱਜ ਗਏ ।
ਫਿਰ ਬਾਬਾ ਜੀ ਨੇ ਉੱਥੇ ਰਹਿ ਕਰਕੇ ਹੀ ਗੁਰੂ ਘਰ ਦੀ ਸੇਵਾ ਕੀਤੀ ਅਤੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੁੱਖ ਭੰਜਨੀ ਬੇਰੀ ਦੇ ਸਾਹਮਣੇ “ ਬੁੰਗਾ ਰਘੂਰੇਟਿਆਂ ” ਦਾ ਬਣਾਇਆ ਗਿਆ। ਜਿਸ ਬਾਰੇ ਗਿਆਨੀ ਗਿਆਨ ਸਿੰਘ ਲਿਖਦੇ ਹਨ :-

ਰੰਘਰੇਟੇ ਸਿਖ ਸਿਦਕ ਲਪੇਟੇ ।
ਕਹੇ ਬਚਨ ਜਬ ਐਸ ਅਮੇਟੇ ।
ਤੁਮ ਰੰਘਰੇਟੇ ਗੁਰ ਕੇ ਬੇਟੇ ।
ਰਹੁ ਪੰਥ ਕੇ ਸੰਗ ਅਮੇਟੇ ।
ਅੰਮ੍ਰਿਤਸਰ ਪੂਰਬ ਦਿਸ ਹੇਰੋ ।
ਹੈ ਅਬ ਲੈ ਬੁੰਗਾ ਤਿਨ ਕੇਰੋ ।
ਮਾਲਕ ਚੌਥੇ ਪੈੜੋ ਕੇਰੇ ।
ਯਾ ਹੀ ਤੇ ਤਿਨ ਕੋ ਸਿਖ ਟੇਰੇ ।

ਸੋ ਅੱਜਕਲ ਰਘੂਰੇਟੇ ਸਿਖਾਂ ਨੂੰ ਕੁੱਝ ਜਾਤ ਹੰਕਾਰੀ ਘੜੰਮ ਚੌਧਰੀਆ ਵੱਲੋ ਭੂਚੋਂ ਵਾਲੇ ਪਖੰਡੀ ਸਾਧ ਵਾਂਗ ਚੌਥੇ ਪੌੜੇ ਵਾਲੇ ਕਹਿ ਕੇ ਕਈ ਅਨਮੱਤ ਤੇ ਮਨਮੱਤ ਕਹਾਣੀਆਂ ਜੋੜੀਆਂ ਜਾਂਦੀਆਂ ਹਨ ਤੇ ਦੁਰਕਾਰਿਆ ਜਾਂਦਾ ਹੈ। ਪਰ ਅਸਲ ਗੁਰ ਕੇ ਬੇਟਿਆਂ ਜੋ ਪੰਥ ਲਈ ਹਰ ਵੇਲੇ ਸੀਸ ਤਲੀ ਤੇ ਧਰ ਕੇ ਲੜਨ ਦੀ ਜੁਰਤ ਦਿਖਾਈ ਉਸ ਨੂੰ ਸਿਜਦਾ ਕਰਨਾ ਬਣਦਾ ਹੈ।
ਪਰਮਿੰਦਰ ਸਿੰਘ ਬੱਗਾ ਜਿਲਾ ਪ੍ਰਧਾਨ ਲੁਧਿਆਣਾ ਸਾਹਿਬ ਭਾਈ ਜੈਤਾ ਜੀ ਯੂਥ ਫਾਊਂਡੇਸ਼ਨ ਰਜਿ- 9217965465

ਪੰਜਾਬ ਸਰਕਾਰ (SGPC)ਵੱਲੋ ਇਤਿਹਾਸ ਨਾਲ ਛੇੜਛਾੜ ਹੁਣ ਹੋਰ ਬਰਦਾਸ਼ਤ ਨਹੀ ਕੀਤੀ ਜਾਏਗੀ ਅਤੇ ਇਸਦਾ ਮਜਹਬੀ ਸਿੱਖ ਕੌਮ ਵੱਲੋ ਡੱਟ ਕੇ ਸਖ਼ਤ ਵਿਰੋਧ ਕੀਤ...
29/08/2025

ਪੰਜਾਬ ਸਰਕਾਰ (SGPC)ਵੱਲੋ ਇਤਿਹਾਸ ਨਾਲ ਛੇੜਛਾੜ ਹੁਣ ਹੋਰ ਬਰਦਾਸ਼ਤ ਨਹੀ ਕੀਤੀ ਜਾਏਗੀ ਅਤੇ ਇਸਦਾ ਮਜਹਬੀ ਸਿੱਖ ਕੌਮ ਵੱਲੋ ਡੱਟ ਕੇ ਸਖ਼ਤ ਵਿਰੋਧ ਕੀਤਾ ਜਾਏਗਾ। ਚਮਕੌਰ ਗੜ੍ਹੀ ਦੇ ਸਭ ਤੋਂ ਆਖੀਰਲੇ ਸ਼ਹੀਦ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦਗਾਰ ਕੰਪਲੈਕਸ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਰਕਾਰ ਵੱਲੋਂ ਤਿਆਰ ਹੋ ਰਿਹਾ ਹੈ ਇਸ ਕੰਪਲੈਕਸ ਵਿੱਚ ਬਾਬਾ ਜੀ ਸਰਸਾ ਨਦੀ ਕੰਡੇ ਸ਼ਹੀਦ ਹੋਣ ਬਾਰੇ ਗਲਤ ਇਤਿਹਾਸ ਲਿਖਿਆ ਗਿਆ ਹੈ ਜੋ ਬਿਲਕੁਲ ਵੀ ਠੀਕ ਨਹੀਂ ਹੈ ਜੇਕਰ ਇਸ ਇਤਿਹਾਸ ਨੂੰ ਸਹੀ ਨਾਂ ਕੀਤਾ ਗਿਆ ਤਾਂ ਸਰਕਾਰ ਅਤੇ SGPC ਨੂੰ ਮਜਹਬੀ ਸਿੱਖ ਕੌਮ ਵੱਲੋ ਭਾਰੀ ਰੋਸ ਅਤੇ ਸਖ਼ਤ ਵਿਰੋਧ ਕੀਤਾ ਜਾਏਗਾ। 5 ਸਤੰਬਰ ਨੂੰ ਗੁਰਦੁਆਰਾ ਤੱਪ ਅਸਥਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਵਿਖੇ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮੌਕੇ ਪਹੁੰਚ ਕੇ ਮਜਹਬੀ ਸਿੱਖ ਕੌਮ ਦੀਆਂ ਸਮੂਹ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆ ਬਾਬਾ ਜੀਵਨ ਸਿੰਘ ਜੀ ਦੇ ਨਾਂਅ ਉੱਪਰ ਬਣੀਆ ਸਮੂਹ ਸੁਸਾਇਟੀਆ, ਕਮੇਟੀਆ ਦੇ ਆਗੂ ਪ੍ਰਧਾਨ ਅਤੇ ਮੈਂਬਰ ਸਾਹਿਬਾਨ ਨੂੰ ਇਸ ਵਿਸ਼ੇ ਤੇ ਵਿਚਾਰ ਕਰ ਇਸਦਾ ਡੱਟ ਕੇ ਵਿਰੋਧ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਕਿਉਕਿ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਸ਼੍ਰੀ ਚਮਕੌਰ ਸਾਹਿਬ ਵਿਖੇ ਹੋਈ ਸੀ। ਸ਼ਹੀਦੀ ਅਸਥਾਨ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਚਮਕੌਰ ਸਾਹਿਬ ਵਿਖੇ ਸ਼ੁਸੋਬਿਤ ਹੈ ਜਿਸਦੀ ਸੇਵਾ ਬਾਬਾ ਧਰਮ ਸਿੰਘ ਜੀ ਖਾਲਸਾ ਮੁੱਖ ਪ੍ਰਬੰਧਕ/ਮੁੱਖ ਸੇਵਾਦਾਰ ਵਜੋ ਨਿਬਾ ਰਹੇ ਹਨ।
ਪਰਮਿੰਦਰ ਸਿੰਘ ਬੱਗਾ ਜਿਲ੍ਹਾ ਪ੍ਰਧਾਨ ਲੁਧਿਆਣਾ ਸਾਹਿਬ ਭਾਈ ਜੈਤਾ ਜੀ ਯੂਥ ਫਾਊਂਡੇਸ਼ਨ ਰਜਿ- 9217965465

11/08/2025
ਮੈਕਾਲਿਫ਼ ਜਦੋ ਪਹਿਲੀ ਵਾਰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਬਣਕੇ ਆਇਆ ਉਹ ਦਰਬਾਰ ਸਾਹਿਬ ਗਿਆ ਉੱਥੇ ਜਦੋਂ ਗੁਰਬਾਣੀ ਕੀਰਤਨ ਸੁਣਿਆ ਉਹ ਕਈ ਘੰਟੇ ਬ...
25/06/2025

ਮੈਕਾਲਿਫ਼ ਜਦੋ ਪਹਿਲੀ ਵਾਰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਬਣਕੇ ਆਇਆ ਉਹ ਦਰਬਾਰ ਸਾਹਿਬ ਗਿਆ ਉੱਥੇ ਜਦੋਂ ਗੁਰਬਾਣੀ ਕੀਰਤਨ ਸੁਣਿਆ ਉਹ ਕਈ ਘੰਟੇ ਬੈਠਾ ਰਿਹਾ ਮਨ ਨੂੰ ਬਹੁਤ ਸਕੂਨ ਆਇਆ ਭਾਵੇਂ ਕਿ ਉਸਨੂੰ ਸਮਝ ਨਹੀਂ ਸੀ ਲੱਗ ਰਹੀ ਪਰ ਗੁਰਬਾਣੀ ਦੀਆਂ ਧੁਨਾਂ ਨੇ ਉਸ ਦਾ ਹਿਰਦਾ ਸਾਂਤ ਕਰ ਦਿੱਤਾ, ਬਾਦ ਵਿੱਚ ਉਸਨੇ ਪੁੱਛਿਆ ਕਿ ਇਹ ਕੌਣ ਲੋਕ ਹਨ ਕੀ ਗਾ ਰਹੇ ਹਨ ਤਾਂ ਉਸਨੂੰ ਕਿਹਾ ਕਿ ਇਹ ਸਿੱਖ ਹਨ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਤੇ ਇਹ ਜੋ ਗਾ ਰਹੇ ਹਨ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਉਸ ਤੋਂ ਬਾਦ ਮੈਕਾਲਿਫ਼ ਨੇ ਨਾਭਾ ਰਿਆਸਤ ਦੇ ਰਾਜੇ ਨੂੰ ਮਿਲਿਆ ਨਾਭੇ ਦੇ ਰਾਜੇ ਨੇ ਭਾਈ ਕਾਨ੍ਹ ਸਿੰਘ ਨਾਭਾ ਜੀ ਨੂੰ ਮੈਕਾਲਿਫ਼ ਨੂੰ ਗੁਰਬਾਣੀ ਤੇ ਸਿੱਖ ਇਤਹਾਸ ਤੇ ਗੁਰਮੁਖੀ ਪੜਾਉਣ ਦੀ ਡਿਊਟੀ ਲਾਈ, ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਮੈਕਾਲਿਫ਼ ਨੂੰ ਗੁਰਬਾਣੀ ਸਿੱਖ ਇਤਹਾਸ ਦੀ ਜਾਨਕਾਰੀ ਦਿੱਤੀ ਤੇ ਗੁਰਮੁਖੀ ਸਿਖਾਈ, ਮੈਕਾਲਿਫ਼ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਸਿੰਘ ਸੱਜ ਗਿਆ ਸੀ ਬਾਦ ਵਿੱਚ ਸਿੱਖ ਇਤਹਾਸ ਬਾਰੇ ਵੀ ਲਿਖਿਆ|

ਇਤਿਹਾਸ ਦੀਆਂ ਪੈੜਾਂਇਹ ਪੌੜੀਆਂ ਕੋਈ ਸਧਾਰਨ ਪੌੜੀਆਂ ਨਹੀਂ ਹਨ। ਇਹ ਪੌੜੀਆਂ ਹਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਰਨੈਲ ਸ਼ਹੀਦ ਬਾਬ...
06/06/2025

ਇਤਿਹਾਸ ਦੀਆਂ ਪੈੜਾਂ

ਇਹ ਪੌੜੀਆਂ ਕੋਈ ਸਧਾਰਨ ਪੌੜੀਆਂ ਨਹੀਂ ਹਨ। ਇਹ ਪੌੜੀਆਂ ਹਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਘਰ ਦੀਆਂ । ਇਹਨਾਂ ਪੌੜੀਆਂ ਤੇ ਕਿਸੇ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨੂੰ ਸੂਹਿਆ ਹੋਵੇਗਾ,ਇਹਨਾਂ ਪੌੜੀਆਂ ਨੇ ਗੁਰ ਮਹਿਲਾਂ ਦੇ ਚਰਨਾਂ ਨੂੰ ਛੋਹਿਆ ਹੋਵੇਗਾ । ਬਾਬਾ ਜੀਵਨ ਸਿੰਘ ਦਾ ਪਰਿਵਾਰ ਇਹਨਾਂ ਪੌੜੀਆਂ ਉੱਤੋਂ ਦੀ ਗੁਜਰਿਆ ਹੋਵੇਗਾ | ਕਿਸੇ ਵੇਲੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਇਹਨਾਂ ਪੌੜੀਆਂ ਉੱਤੇ ਖੇਡਦੇ ਰਹੇ ਹੋਣਗੇ । ਧੰਨ ਧੰਨ ਬਾਬਾ ਜੀਵਨ ਸਿੰਘ ਜੀ

11/04/2025

ਮਜ਼੍ਹਬੀ ਸਿੱਖਾਂ ਦਾ ਇਤਿਹਾਸ ਰੰਗਰੇਟੇ ਗੁਰੂ ਕੇ ਬੇਟੇ

Address

Firozpur
151205

Website

Alerts

Be the first to know and let us send you an email when History of 'Rangrete Guru Ke Bete' posts news and promotions. Your email address will not be used for any other purpose, and you can unsubscribe at any time.

Share

Category